1. ਸੰਖੇਪ ਜਾਣਕਾਰੀ
ਇਹ ਪ੍ਰਵਾਸੀ ਕਾਮਿਆਂ ਦੀ ਸੁਰੱਖਿਆ ਲਈ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਦੇ ਤਹਿਤ ਇੱਕ ਰੁਜ਼ਗਾਰਦਾਤਾ ਵਜੋਂ ਤੁਹਾਡੀਆਂ ਜ਼ਿੰਮੇਵਾਰੀਆਂ ਦੀ ਵਿਆਖਿਆ ਕਰੇਗਾ।
ਸਾਰੇ ਕਾਮੇ ਸਿਹਤ ਅਤੇ ਸੁਰੱਖਿਆ ਕਾਨੂੰਨ ਅਧੀਨ ਸੁਰੱਖਿਅਤ ਹਨ, ਭਾਵੇਂ ਉਹ ਗ੍ਰੇਟ ਬ੍ਰਿਟੇਨ ਵਿੱਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੇ ਹੱਕਦਾਰ ਹਨ ਜਾਂ ਨਹੀਂ। ਕਾਨੂੰਨ ਪ੍ਰਵਾਸੀ ਕਾਮਿਆਂ ‘ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ ਜਿਵੇਂ ਕਿ ਇਹ ਬ੍ਰਿਟਿਸ਼ ਕਾਮਿਆਂ ‘ਤੇ ਲਾਗੂ ਹੁੰਦਾ ਹੈ।
ਇਹ ਰੁਜ਼ਗਾਰਦਾਤਾਵਾਂ ਅਤੇ ਕਾਮਿਆਂ ਦੋਨਾਂ ‘ਤੇ ਸਿਹਤ ਅਤੇ ਸੁਰੱਖਿਆ ਦੀਆਂ ਜ਼ਿੰਮੇਵਾਰੀਆਂ ਰੱਖਦਾ ਹੈ।
ਬ੍ਰਿਟੇਨ ਤੋਂ ਬਾਹਰ ਦੇ ਕਾਮਿਆਂ ਨੂੰ ਕਈ ਵਾਰ ਜੋ ਉਹਨਾਂ ਨੇ ਆਪਣੇ ਦੇਸ਼ ਵਿੱਚ ਅਨੁਭਵ ਕੀਤਾ ਸੀ ਉਸ ਤੋਂ ਇੱਕ ਵੱਖਰੇ ਕੰਮ ਕਰਨ ਵਾਲੇ ਮਾਹੌਲ ਜਾਂ ਕੰਮ ਕਰਨ ਦੇ ਸੱਭਿਆਚਾਰ ਕਾਰਨ ਅਣਜਾਣ ਜੋਖਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਵਾਸੀ ਕਾਮੇ ਆਮ ਤੌਰ ‘ਤੇ ਇਹਨਾਂ ਉਦਯੋਗਾਂ ਵਿੱਚ ਕੰਮ ਕਰਦੇ ਹਨ ਜਿਵੇਂ ਕਿ:
- ਖੇਤੀਬਾੜੀ ਅਤੇ ਭੋਜਨ ਪ੍ਰੋਸੈਸਿੰਗ
- ਕੇਟਰਿੰਗ ਅਤੇ ਪਰਾਹੁਣਚਾਰੀ
- ਸਫਾਈ
- ਉਸਾਰੀ
- ਸਿਹਤ ਸੰਭਾਲ
- ਉਤਪਾਦਨ
- ਰਹਿੰਦ-ਖੂੰਹਦ ਅਤੇ ਰੀਸਾਈਕਲਿੰਗ
ਇਹਨਾਂ ਅਤੇ ਹੋਰ ਉਦਯੋਗਾਂ ਵਿੱਚ ਜਾਣੇ-ਪਛਾਣੇ ਸਿਹਤ ਅਤੇ ਸੁਰੱਖਿਆ ਜੋਖਮ ਹਨ ਅਤੇ ਇਹ ਪ੍ਰਵਾਸੀ ਕਾਮਿਆਂ ਦੇ ਜੋਖਮ ਨੂੰ ਉਦੋਂ ਵਧਾ ਸਕਦੇ ਹਨ ਜਦੋਂ:
- ਉਹਨਾਂ ਨੇ ਗ੍ਰੇਟ ਬ੍ਰਿਟੇਨ ਵਿੱਚ ਮੁਕਾਬਲਤਨ ਥੋੜ੍ਹੇ ਸਮੇਂ ਲਈ ਰੁਜ਼ਗਾਰ ਕੀਤਾ ਹੋਵੇ
- ਉਹ ਨੌਕਰੀ ਵਿੱਚ ਨਵੇਂ ਹਨ ਜਾਂ ਉਦਯੋਗ ਤੋਂ ਅਣਜਾਣ ਹਨ ਇਸ ਲਈ ਸਾਰੇ ਜੋਖਮਾਂ ਨੂੰ ਨਹੀਂ ਸਮਝਦੇ
- ਉਹਨਾਂ ਕੋਲ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਪ੍ਰਣਾਲੀ ਦਾ ਸੀਮਤ ਗਿਆਨ ਹੈ, ਜਾਂ ਸਾਡੀ ਪ੍ਰਣਾਲੀ ਦੀ ਉਹਨਾਂ ਦੇ ਗ੍ਰਹਿ ਦੇਸ਼ ਵਿੱਚ ਪ੍ਰਣਾਲੀ ਲਈ ਇੱਕ ਵੱਖਰੀ ਪਹੁੰਚ ਹੈ
- ਉਹਨਾਂ ਨੂੰ ਆਪਣੇ ਸਿਹਤ ਅਤੇ ਸੁਰੱਖਿਆ ਦੇ ਅਧਿਕਾਰਾਂ, ਆਪਣੇ ਰੁਜਗਾਰਦਾਤਾ ਨਾਲ ਕੋਈ ਮੁੱਦਾ ਕਿਵੇਂ ਉਠਾਉਣਾ ਹੈ ਜਾਂ ਮਦਦ ਕਿਵੇਂ ਪ੍ਰਾਪਤ ਕਰਨੀ ਹੈ, ਬਾਰੇ ਬਹੁਤ ਘੱਟ ਜਾਣਕਾਰੀ ਹੈ
- ਭਾਸ਼ਾ ਦੀਆਂ ਰੁਕਾਵਟਾਂ ਦੂਜੇ ਕਾਮਿਆਂ ਅਤੇ ਸੁਪਰਵਾਈਜ਼ਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਦੀ ਉਹਨਾਂ ਦੀ ਯੋਗਤਾ ਨੂੰ ਸੀਮਤ ਕਰਦੀਆਂ ਹਨ, ਜਿਸ ਨਾਲ ਸਿਖਲਾਈ ਅਤੇ ਹਦਾਇਤਾਂ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ
- ਰੁਜ਼ਗਾਰਦਾਤਾ ਕੰਮ ਲਈ ਉਨ੍ਹਾਂ ਦੇ ਹੁਨਰ (ਭਾਸ਼ਾ ਦੇ ਹੁਨਰਾਂ ਸਮੇਤ) ਦੀ ਜਾਂਚ ਕਰਨ ਵਿੱਚ ਅਸਫਲ ਰਹਿੰਦੇ ਹਨ ਜਾਂ ਉਚਿਤ ਸਿਹਤ ਅਤੇ ਸੁਰੱਖਿਆ ਸਿਖਲਾਈ ਅਤੇ ਹਦਾਇਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੇ ਹਨ