ਐਡਵਾਇਜ਼ਰੀ, ਕਨਸਿਲੀਐਸ਼ਨ ਐਂਡ ਆਰਬਿਟ੍ਰੇਸ਼ਨ ਸਰਵਿਸ (Acas)
| ਕੰਮ ਵਾਲੀ ਜਗ੍ਹਾ ਦੇ ਅਧਿਕਾਰਾਂ, ਨਿਯਮਾਂ ਅਤੇ ਵਧੀਆ ਅਭਿਆਸ ਬਾਰੇ ਮੁਫ਼ਤ, ਨਿਰਪੱਖ ਸਲਾਹ। ਤਨਖਾਹ, ਕੰਮ ਕਰਨ ਦਾ ਸਮਾਂ, ਆਰਾਮ ਲਈ ਬ੍ਰੇਕਸ ਅਤੇ ਛੁੱਟੀਆਂ ਆਦਿ ਬਾਰੇ ਸਲਾਹ |
ਟਰੇਡਜ਼ ਯੂਨੀਅਨ ਕਾਂਗਰਸ (TUC) |
ਗ੍ਰੇਟ ਬ੍ਰਿਟੇਨ ਵਿੱਚ ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ। ਕੰਮ ‘ਤੇ ਸਿਹਤ ਅਤੇ ਸੁਰੱਖਿਆ ਦੇ ਅਧਿਕਾਰਾਂ ਬਾਰੇ ਜਾਣਕਾਰੀ, ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਗਈ ਹੈ |
ਸਿਟੀਜ਼ਨਜ਼ ਅਡਵਾਇਸ |
ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਰਹਿਣ ਅਤੇ ਕੰਮ ਕਰਨ ਬਾਰੇ ਮਦਦ ਅਤੇ ਸਥਾਨਕ ਸਲਾਹ। ਸਥਾਨਕ ਸਿਟੀਜ਼ਨਜ਼ ਅਡਵਾਇਸ ਕੇਂਦਰ ਅਨੁਵਾਦ, ਭਰਤੀ ਆਦਿ ਵਿੱਚ ਮਦਦ ਲਈ ਰੁਜ਼ਗਾਰਦਾਤਾ ਨੂੰ ਪ੍ਰਵਾਸੀ ਭਾਈਚਾਰੇ ਦੇ ਸਮੂਹਾਂ ਦੇ ਸੰਪਰਕ ਵਿੱਚ ਰੱਖਣ ਦੇ ਯੋਗ ਹੋ ਸਕਦਾ ਹੈ। |
ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ |
ਰੁਜ਼ਗਾਰਦਾਤਾਵਾਂ ਅਤੇ ਕਾਮਿਆਂ ਲਈ ਨਿਰਪੱਖ ਵਿਵਹਾਰ ਅਤੇ ਕੰਮ ਵਾਲੀ ਜਗ੍ਹਾ ‘ਤੇ ਵਿਤਕਰੇ ਨੂੰ ਰੋਕਣ ਬਾਰੇ ਸਲਾਹ |
ਗੈਂਗਮਾਸਟਰਜ਼ ਅਤੇ ਲੇਬਰ ਅਬਿਊਜ਼ ਅਥਾਰਟੀ (GLAA) |
ਇੰਗਲੈਂਡ ਅਤੇ ਵੇਲਜ਼ ਵਿੱਚ ਮਜ਼ਦੂਰਾਂ ਦੇ ਸ਼ੋਸ਼ਣ ਦੀ ਜਾਂਚ ਕਰਦੀ ਹੈ, ਅਤੇ ਖੇਤੀਬਾੜੀ, ਬਾਗਬਾਨੀ, ਸ਼ੈਲਫਿਸ਼ ਇਕੱਠਾ ਕਰਨ, ਅਤੇ ਉਹਨਾਂ ਦੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਉਦਯੋਗਾਂ ਲਈ ਕਾਮਿਆਂ ਦੀ ਪੂਰਤੀ ਕਰਨ ਵਾਲੇ ਕਾਰੋਬਾਰਾਂ ਨੂੰ ਨਿਯੰਤ੍ਰਿਤ ਕਰਦੀ ਹੈ। ਜੇਕਰ ਤੁਸੀਂ ਕਾਮਿਆਂ ਦੀ ਭਲਾਈ ਬਾਰੇ ਜਾਂ ਬਿਨਾਂ ਲਾਇਸੈਂਸ ਦੇ ਕੰਮ ਕਰਨ ਵਾਲੇ ਕਿਰਤ ਪ੍ਰਦਾਤਾ ਬਾਰੇ ਚਿੰਤਤ ਹੋ ਤਾਂ ਸੰਪਰਕ ਕਰੋ |
UK ਨੈਸ਼ਨਲ ਇਨਫਰਮੇਸ਼ਨ ਸੈਂਟਰ ਫਾਰ ਗਲੋਬਲ ਕੁਆਲੀਫਿਕੇਸ਼ਨ ਐਂਡ ਸਕਿੱਲਜ਼ (UK ENIC) |
ਰਾਸ਼ਟਰੀ-ਪੱਧਰ ਦੀ ਵਿਦੇਸ਼ੀ ਕਿੱਤਾਮੁਖੀ, ਅਕਾਦਮਿਕ ਜਾਂ ਪੇਸ਼ੇਵਰ ਯੋਗਤਾਵਾਂ ਦੀ UK ਲਈ ਬਰਾਬਰਤਾ ਦੀ ਜਾਂਚ ਕਰਨ ਵਿੱਚ ਰੁਜ਼ਗਾਰਦਾਤਾਵਾਂ ਲਈ ਮਦਦ ਅਤੇ ਸਲਾਹ |
ਕੰਸਟ੍ਰਕਸ਼ਨ ਇੰਡਸਟਰੀ ਟਰੇਨਿੰਗ ਬੋਰਡ (CITB) |
ਸੁਰੱਖਿਆ ਸਿਖਲਾਈ ਸਕੀਮਾਂ ਚਲਾਉਂਦਾ ਹੈ ਜਿਵੇਂ ਕਿ ਕੰਸਟ੍ਰਕਸ਼ਨ ਸਕਿੱਲਜ਼ ਸਰਟੀਫ਼ਿਕੇਸ਼ਨ ਸਕੀਮ (CSCS) |
ਨੈਸ਼ਨਲ ਫਾਰਮਰਜ਼ ਯੂਨੀਅਨ (NFU) |
ਉਹਨਾਂ ਦੀ ਮੈਂਬਰ ਸੇਵਾ ਵਿੱਚ ਸਲਾਹਕਾਰਾਂ ਦੀ ਇੱਕ ਮਾਹਰ ਟੀਮ ਤੋਂ ਰੁਜ਼ਗਾਰ ਅਤੇ ਸੁਰੱਖਿਆ ਮੁੱਦਿਆਂ ਬਾਰੇ ਸਲਾਹ ਸ਼ਾਮਲ ਹੁੰਦੀ ਹੈ |
ਦਿ ਇੰਟਰਨੈਸ਼ਨਲ ਲੈਂਗੂਏਜ ਐਸੋਸੀਏਸ਼ਨ (ICC) |
ਭਾਸ਼ਾ ਸੇਵਾਵਾਂ ਅਤੇ ਸੱਭਿਆਚਾਰਕ ਜਾਗਰੂਕਤਾ ਸਿਖਲਾਈ ਬਾਰੇ ਜਾਣਕਾਰੀ |