6. ਵਧੇਰੇ ਮਾਰਗਦਰਸ਼ਨ ਅਤੇ ਸਹਾਇਤਾ
ਜੇ ਤੁਸੀਂ ਗਿਗ ਅਰਥਚਾਰੇ ਵਿੱਚ ਕੰਮ ਕਰਦੇ ਹੋ ਜਾਂ ਅਸਥਾਈ ਕੰਮ ਕਰਦੇ ਹੋ, ਤਾਂ ਤੁਹਾਨੂੰ ਗਿਗ ਆਰਥਿਕਤਾ, ਏਜੰਸੀ ਅਤੇ ਅਸਥਾਈ ਕਾਮਿਆਂ ਲਈ ਸਿਹਤ ਅਤੇ ਸੁਰੱਖਿਆ ਵਿੱਚ ਹੋਰ ਮਾਰਗਦਰਸ਼ਨ ਵੀ ਮਿਲੇਗਾ.
ਕੰਮ ‘ਤੇ ਸਿਹਤ ਅਤੇ ਹਿਫਾਜ਼ਤ ਸੁਰੱਖਿਆ ਦੇ ਨਾਲ-ਨਾਲ , ਬ੍ਰਿਟਿਸ਼ ਕਾਨੂੰਨ ਕਾਮਿਆਂ ਨੂੰ ਮੁਢਲੇ ਅਧਿਕਾਰ ਵੀ ਦਿੰਦਾ ਹੈ ਜਿਵੇਂ ਕਿ ਤੁਸੀਂ ਕਿੰਨਾ ਸਮਾਂ ਕੰਮ ਕਰਨਾ ਹੈ, ਸਮੇਂ ਦੀ ਛੁੱਟੀ, ਆਰਾਮ ਦੀ ਛੁੱਟੀ ਅਤੇ ਭੁਗਤਾਨ ਕੀਤੀ ਸਾਲਾਨਾ ਛੁੱਟੀ।
ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਆਮ ਸਿਹਤ ਅਤੇ ਸੁਰੱਖਿਆ ਮਾਰਗਦਰਸ਼ਨ ਲਈ, ਦੂਜੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਨਾਂ ‘ਤੇ ਜਾਓ
ਮਾਰਗਦਰਸ਼ਨ | ਵਰਣਨ |
---|---|
ਸਮਝੌਤੇ ਲਈ ਬਾਰਡਰ ਅਤੇ ਇਮੀਗ੍ਰੇਸ਼ਨ ਏਜੰਸੀ ਦੀਆਂ ਲੋੜਾਂ | ਇਹ ਵੈੱਬਸਾਈਟ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਤੇ ਜਦੋਂ ਤੁਸੀਂ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਕੀ ਹਨ ਇਸਨੂੰ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ। |
GOV.UK | ਸਰਕਾਰੀ ਵਿਭਾਗਾਂ ਦੀ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਅਤੇ ਜਾਣਕਾਰੀ |
ਟਰੇਡਜ਼ ਯੂਨੀਅਨ ਕਾਂਗਰਸ (TUC) | ਬ੍ਰਿਟੇਨ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ - ਉਹਨਾਂ ਅਧਿਕਾਰਾਂ ਲਈ ਇੱਕ ਗਾਈਡ ਹੈ ਜੋ ਤੁਸੀਂ ਕੰਮ ‘ਤੇ ਪ੍ਰਾਪਤ ਕਰਨ ਦੇ ਹੱਕਦਾਰ ਹੋ |
UK ਇਨਕਮ ਟੈਕਸ ਐਡਵਾਈਜ਼ | ਜੇਕਰ ਤੁਸੀਂ UK ਵਿੱਚ ਰਹਿਣ ਲਈ ਆਉਂਦੇ ਹੋ ਤਾਂ ਟੈਕਸ ਬਾਰੇ ਸਰਕਾਰੀ ਸਲਾਹ |
ਕੰਸਟ੍ਰਕਸ਼ਨ ਸਕਿੱਲਜ਼ | ਪ੍ਰਵਾਸੀ ਕਾਮਿਆਂ ਦੇ ਪ੍ਰਭਾਵਸ਼ਾਲੀ ਏਕੀਕਰਣ ਦਾ ਸਮਰਥਨ ਕਰਨਾ। ਕੰਸਟ੍ਰਕਸ਼ਨ ਸਕਿੱਲਜ਼ ਸਰਟੀਫਿਕੇਸ਼ਨ ਸਕੀਮ (CSCS) ਕਾਰਡ ਕਿਵੇਂ ਉਪਯੋਗੀ ਹੋ ਸਕਦੇ ਹਨ, ਇਸ ਬਾਰੇ ਵੇਰਵੇ ਪ੍ਰਦਾਨ ਕਰਦੀ ਹੈ। |
ਸਿਟੀਜ਼ਨਜ਼ ਅਡਵਾਇਸ | ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਰਹਿਣ ਅਤੇ ਕੰਮ ਕਰਨ ਬਾਰੇ ਮਦਦ ਅਤੇ ਸਥਾਨਕ ਸਲਾਹ। ਸਥਾਨਕ ਸਿਟੀਜ਼ਨਜ਼ ਅਡਵਾਇਸ ਕੇਂਦਰ ਅਨੁਵਾਦ, ਭਰਤੀ ਆਦਿ ਵਿੱਚ ਮਦਦ ਲਈ ਰੁਜਗਰਦਾਤਾਵਾਂ ਨੂੰ ਪ੍ਰਵਾਸੀ ਭਾਈਚਾਰੇ ਦੇ ਸਮੂਹਾਂ ਦੇ ਸੰਪਰਕ ਵਿੱਚ ਰੱਖਣ ਦੇ ਯੋਗ ਹੋ ਸਕਦਾ ਹੈ। |
ਗੈਂਗਮਾਸਟਰ ਅਤੇ ਲੇਬਰ ਅਬਿਊਜ਼ ਅਥਾਰਟੀ (GLAA) | ਉਹਨਾਂ ਕਾਰੋਬਾਰਾਂ ਨੂੰ ਨਿਯੰਤ੍ਰਿਤ ਕਰਦਾ ਹੈ ਜੋ ਖੇਤੀਬਾੜੀ, ਬਾਗਬਾਨੀ, ਸ਼ੈਲਫਿਸ਼ ਇਕੱਠਾ ਕਰਨ ਅਤੇ ਸੰਬੰਧਿਤ ਪ੍ਰੋਸੈਸਿੰਗ ਅਤੇ ਪੈਕੇਜਿੰਗ ਉਦਯੋਗਾਂ ਵਿੱਚ ਕਾਮਿਆਂ ਦੀ ਪੂਰਤੀ ਕਰਦੇ ਹਨ। ਜੇਕਰ ਤੁਸੀਂ ਕਾਮਿਆਂ ਦੀ ਭਲਾਈ ਬਾਰੇ ਜਾਂ ਬਿਨਾਂ ਲਾਇਸੈਂਸ ਦੇ ਕੰਮ ਕਰਨ ਵਾਲੇ ਕਿਰਤ ਪ੍ਰਦਾਤਾ ਬਾਰੇ ਚਿੰਤਤ ਹੋ ਤਾਂ GLAA ਨੂੰ ਸੰਪਰਕ ਕਰੋ (ਫੋਨ: 0845 602 5020). |